ਕਿਸਮਤ ਪੁੜੀਆਂ 
ਚੰਦਰੇ ਜਮਾਨੇ ਦੀਆਂ ਰੀਤਾਂ ਬੁਰੀਆਂ
ਜੰਮਦੀਆਂ ਧੀਆਂ ਤੇ ਚੱਲਣ ਛੁਰੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਲੇਖਾਂ ਨਾਲ ਹੋਣ ਜੇ ਜਵਾਨ ਕੁੜੀਆਂ
ਵਿੱਚ ਤੰਦੂਰਾਂ ਰੁੜ੍ਹ ਜਾਣ ਕੁੜੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਮਾਵਾਂ ਪੁੱਤਾਂ ਕੋਲੋਂ ਖਾਂਦੀਆਂ ਨੇ ਘੂਰੀਆਂ
ਕਈ ਵਾਰੀ ਨੂੰਹਾਂ ਹੱਥੋਂ ਹੋਣ ਪੂਰੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਰੋਣ ਜਾਂ ਹੱਸਣ ਗੱਲਾਂ ਹੋਣ ਬੁਰੀਆਂ
ਦੱਸੋ ਲੋਕੋ ਹੋਰ ਕੀ ਕਰਨ ਕੁੜੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਸਾਂਈ ਦੇ ਕਹੇ ਤੋਂ ਰੁਕੀਆਂ ਤੇ ਤੁਰੀਆਂ
ਪਾਕ ਰੂਹਾਂ ਨਹੀਓਂ ਦਰਗਾਹੋਂ ਮੁੜੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਜੋਗਿੰਦਰ ਕੌਰ ਮਹਿਰਾਜ

ਚੰਦਰੇ ਜਮਾਨੇ ਦੀਆਂ ਰੀਤਾਂ ਬੁਰੀਆਂ
ਜੰਮਦੀਆਂ ਧੀਆਂ ਤੇ ਚੱਲਣ ਛੁਰੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਲੇਖਾਂ ਨਾਲ ਹੋਣ ਜੇ ਜਵਾਨ ਕੁੜੀਆਂ
ਵਿੱਚ ਤੰਦੂਰਾਂ ਰੁੜ੍ਹ ਜਾਣ ਕੁੜੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਮਾਵਾਂ ਪੁੱਤਾਂ ਕੋਲੋਂ ਖਾਂਦੀਆਂ ਨੇ ਘੂਰੀਆਂ
ਕਈ ਵਾਰੀ ਨੂੰਹਾਂ ਹੱਥੋਂ ਹੋਣ ਪੂਰੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਰੋਣ ਜਾਂ ਹੱਸਣ ਗੱਲਾਂ ਹੋਣ ਬੁਰੀਆਂ
ਦੱਸੋ ਲੋਕੋ ਹੋਰ ਕੀ ਕਰਨ ਕੁੜੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਸਾਂਈ ਦੇ ਕਹੇ ਤੋਂ ਰੁਕੀਆਂ ਤੇ ਤੁਰੀਆਂ
ਪਾਕ ਰੂਹਾਂ ਨਹੀਓਂ ਦਰਗਾਹੋਂ ਮੁੜੀਆਂ
ਧੁਰੋਂ ਬਣ ਆਈਆਂ ਕਿਸਮਤ ਪੁੜੀਆਂ .....
ਜੋਗਿੰਦਰ ਕੌਰ ਮਹਿਰਾਜ
No comments:
Post a Comment