Friday, 3 February 2012

ਵਿਸ਼ਵ ਸਿੰਘ


ਤੇਰੇ ਹਾਸੇ

ਇਹ ਜੋ ਤੇਰੇ ਹਾਸੇ ਨੇ,
ਇਹ ਉੱਬਲਦੇ ਦੁੱਧ ਦੇ ਪਤਾਸੇ ਨੇ,
ਇਹ ਜੋ ਤੂ ਵਾਰੀ ਵਾਰੀ
ਮੀਣਾ ਜਿਹਾ ਹੱਸਦੀ ਏ,
ਇਹੀ ਖੁਸ਼ੀ ਤਾਂ ਮੇਰੇ ਦਿਲ ਚ,
ਧੁਰ ਅੰਦਰ ਤੱਕ ਵੱਸਦੀ ਏ.
ਜਦ ਸੂਹੇ ਸੂਹੇ ਬੁੱਲਾਂ ਦੇ ਨਾਲ,
ਮੇਰੇ ਤੇ ਟੋਟਕਾ ਕੋਈ ਕਸਦੀ ਏ.
ਇਹਨਾ ਹੀ ਨਾਗਮਨੀਆ ਨੇ,
ਅੱਜਕਲ ਕੀਲ ਲਿਆ ਇਸ ਜੋਗੀ ਨੂੰ,
ਹੁਣ ਨੀ ਬਚਦਾ ਲੱਗਦਾ ਮੈਨੂੰ ਮੈਂ ਜੋਗੀ,
ਇਹ ਹੋਣ ਵਾਲੀ ਅਣਹੋਣੀ ਤੋਂ.

ਵਿਸ਼ਵ ਸਿੰਘ

No comments: