Friday, 3 February 2012

ਕਾਕਾ ਖੁੱਡੀ ਕਲਾਂ

"ਬਿਨ ਬੋਲਿਆਂ ਬਰਸਾਤ ਜੇ ਹੋਜੇ, 

ਬਿਨ ਸੋਚਿਆਂ ਮੁਲਾਕਾਤ ਜੇ ਹੋਜੇ,

ਬਿਨ ਪੜ੍ਹਿਆਂ ਕੋਈ ਪਾਸ ਜੇ ਹੋਜੇ

ਹੈਰਾਨੀ ਤਾਂ ਹੁੰਦੀ ਹੀ ਹੈ !!!!"


****0****



ਦੁਨੀਆਂਦਾਰੀ


ਮੈਂ ਕੋਠੇ ਚੜ੍ਹ ਕੇ ਵੇਖਿਆ ਪਿੰਡ ਦਾ ਪਰਛਾਵਾਂ
ਲੱਗੇ ਆਪੋ-ਆਪਣੇ ਕੰਮਾਂ ਤੇ , ਵਿਹਲਾ ਕੋਈ ਟਾਵਾਂ

ਕਿਤੇ ਲੱਗੇ ਹੋਣ ਤਿਆਰ ਪਏ ਛੇਤੀ ਕੰਮ ਤੇ ਜਾਣਾ
ਕੋਈ ਘਰੇ ਰਹਿਣ ਲਈ ਸੋਚਦਾ , ਕੀ ਬਹਾਨਾ ਲਾਵਾਂ

ਕੋਈ ਵੇਖੇ ਲੜ੍ਹੀ ਜਾਂਦਿਆਂ ਕਿਵੇਂ ਚੁੱਪ ਕਰਾਵਾਂ
ਕੋਈ ਸੋਚੇ ਸ਼ੁਰਲੀ ਛੱਡਕੇ ਅੱਗ ਹੋਰ ਭਾਖਾਵਾਂ

ਕੋਈ ਸ਼ਾਹੂਕਾਰ ਪਿਆ ਸੋਚਦਾ ਅੱਜ ਕੀ ਬਨਾਵਾਂ
ਕੋਈ ਰੁੱਖੀ -ਮਿੱਸੀ ਤਰਸਦਾ , ਖਾ ਕੇ ਸੌਂ ਜਾਵਾਂ

ਕੋਈ ਫਸਿਆ ਕਬੀਲਦਾਰੀਓਂ , ਕਹਿੰਦਾ ਮਰ ਜਾਵਾਂ
'ਕਾਕਾ' ਬੇ-ਫਿਕਰਾ ਸੋਚਦਾ , ਬਸ ਟਾਈਮ ਟਪਾਵਾਂ

ਕਾਕਾ ਖੁੱਡੀ ਕਲਾਂ, 9464240031

1 comment:

Anonymous said...

kaka ji bahut khub sat mari e aj de samaj te
te nal hi jindgi ni jeon da sandesh de dita
nahi risaan teri maa de makhni khaniya
(Lakhwinder S. Sagoo)
(9815898711)