Friday, 3 February 2012

ਪਰਮਜੀਤ ਗਰੇਵਾਲ

 ਮੁਖੌਟੇ 

ਪਹਿਲਾ ਘਰ ਸਨ
ਘਰਾਂ ਚ ਮਨੁੱਖ ਸਨ
ਹੁਣ ਘਰ ਨਹੀਂ
ਮਕਾਨ ਨੇ
ਮਨੁੱਖ ਨਹੀਂ ਮੁਖੌਟੇ ਨੇ
ਉੱਪਰੋਂ ਮੁਸਕਰਾਂਦੇ ਨੇ
ਸਵਾਗਤੀ 'ਜੀ ਆਇਆ ' ਵੀ ਆਖਦੇ ਨੇ
ਪਰ ਦਰਾਂ ਤੇ
'ਕੁੱਤਿਆਂ ਤੋ ਬਚੋ ' ਟੰਗਿਆ ਹੋਇਆ ਹੈ ।

ਪਰਮਜੀਤ ਗਰੇਵਾਲ
email: pgrewal90@gmail.com 

No comments: