ਇਸ ਖੋਲ ਅੰਦਰ
"ਪਰਿੰਦਿਆਂ ਦੀ ਦੋਸਤੀ ਸੜਕ ਤੇ ਪਏ ਉਹਨਾਂ ਪੱਤਿਆਂ ਵਰਗੀ ਹੁੰਦੀ ਹੈ
ਜਿਹੜੇ ਹਵਾ ਦੇ ਇੱਕ ਬੁਲ੍ਹੇ ਨਾਲ ਕੋਹਾਂ ਦਾ ਸਫਰ ਤਹਿ ਕਰ ਜਾਂਦੇ ਨੇ "
"ਪਰਿੰਦਿਆਂ ਦੀ ਦੋਸਤੀ ਸੜਕ ਤੇ ਪਏ ਉਹਨਾਂ ਪੱਤਿਆਂ ਵਰਗੀ ਹੁੰਦੀ ਹੈ
ਜਿਹੜੇ ਹਵਾ ਦੇ ਇੱਕ ਬੁਲ੍ਹੇ ਨਾਲ ਕੋਹਾਂ ਦਾ ਸਫਰ ਤਹਿ ਕਰ ਜਾਂਦੇ ਨੇ "
ਜਿੰਦਗੀ ਦੇ ਪੰਧ ਤੇ ਤੁਰਦਿਆਂ ਸਾਹਮਣੇ ਇੱਕ ਸਵਾਲ ਆ ਗਿਆ
ਮੈਂ, ਮੇਰੀ ਨੇ ਬੰਦਿਸ਼ਾਂ ਦੀ ਜੰਜੀਰ ਵਿੱਚ ਮੈਨੂੰ ਜਕੜ੍ਹ ਰੱਖਿਆ
ਤੁਰਿਆ ਤਾਂ ਹਾਂ ਜਾ ਰਿਹਾ, ਪਰ ਮੈਨੂੰ ਕਿਸੇ ਰੋਕ ਰੱਖਿਆ
ਸਵਾਲ ਛਿੜੇ ਕੁਝ ਇਸ ਖੋਲ ਅੰਦਰ , ਹਉਮੇਂ ਨੂੰ ਤਲਾਸ਼ਦੇ
ਉਹਨਾਂ ਸਭਨਾਂ ਦਾ ਇੱਕ ਜਵਾਬ ਮਨ ਨੂੰ ਭਾਅ ਗਿਆ
ਗੁਰਾਂ ਦੀ ਇਸ ਧਰਤੀ ਤੇ ਗੁਰਾਂ ਦਾ ਸੰਗ ਮਾਣਕੇ
ਗੁਰਬਾਣੀ ਨਾਲ ਮਨ ਜੋੜ ਕੇ ਰੂਹ ਨੂੰ ਚੈਨ ਆ ਗਿਆ
ਡੇਰਿਆਂ , ਗੁਰਦਵਾਰਿਆਂ , ਮੰਦਿਰਾਂ ਤੇ ਮਸਜਿਦਾਂ ਵਿੱਚ
ਜਿਸ ਚੀਜ ਨੂੰ ਸਾਂ ਤਲਾਸ਼ਦਾ
ਆਪਨੇ ਸੰਗ ਬੈਠਕੇ , ਗੁਰਬਾਣੀ ਨਾਲ ਮਨ ਜੋੜਕੇ
ਆਪਣੇ ਹੀ ਅੰਦਰੋਂ ਮੈਂ ਉਸਨੂੰ ਪਾ ਲਿਆ
"ਸਾਗੂ" ਗੁਰਾਂ ਦੀ ਬਖਸ਼ੀ ਇਹ ਵਡਮੁੱਲੀ ਦਾਤ ਹੈ
ਸਬਰ ਤੇ ਸੰਤੋਖ ਦੇ ਗਹਿਣਿਆਂ ਨੂੰ ਪਹਿਨ ਕੇ
ਰੂਹ ਆਪਣੀ ਦਾ ਸਿੰਗਾਰ ਕਰ
ਕਰ ਤੂੰ ਲਖਵਿੰਦਰਾ ਸਰਬੱਤ ਨੂੰ ਪਿਆਰ ਕਰ .......
ਲਖਵਿੰਦਰ ਸਿੰਘ "ਸਾਗੂ"9815898711

No comments:
Post a Comment