Friday, 3 February 2012

ਸਤਵੰਤ ਸਿੰਘ ਗਰੇਵਾਲ

ਬਾਪੂ ਮੁਆਫ਼ ਕਰੀ
ਚਾਵਾਂ ਨਾਲ ਤੂੰ ਤੋਰਿਆਂ ਸੀ ਪਰਦੇਸ਼ ਉਹ ਬਾਪੂ
 ਸਾਰੀ ਉਮਰ ਤੂੰ ਦਿੰਦਾ ਰਿਹਾ ਉਪਦੇਸ਼ ਉਹ ਬਾਪੂ
 ਆਪਣਾ ਨਹੀਂ ਸੀ ਇਹ ਬੇਗਾਨਾ ਦੇਸ਼ ਉਹ ਬਾਪੂ
 ਕੀ ਕਰਾ ਮੇਰੀ ਚੱਲੀ ਨਾ ਕੋਈ ਪੇਸ਼ ਉਹ ਬਾਪੂ
 ਹੁਣ ਸੁਣ ਕੇ ਤੇਰੇ ਮਨ ਨੁੰ ਲੱਗੂ ਠੇਸ ਉਹ ਬਾਪੂ
 ਮੁਆਫ਼ ਕਰੀ ਮੈਂ ਕਤਲ ਕਰਾ ਲਏ ਕੇਸ ਉਹ ਬਾਪੂ ।।

****0****

ਪੰਜਾਬ
ਨਾ ਪਹਿਲਾ ਜਿਹਾ ਪੰਜਾਬ ਰਿਹਾ
ਤੇ ਨਾ ਬੋਹੜਾਂ ਦੀਆਂ ਉਹ ਛਾਵਾਂ
ਪੁੱਤ ਇਥੋਂ ਦੇ ਨਸ਼ੇ ਨੇ ਖਾ ਲਏ
ਨਾ ਪਹਿਲਾ ਵਰਗੀਆ ਮਾਵਾਂ
ਹੁਣ ਸੋਚਣਾ ਛੱਡ ਦਓੁ ਮੁੜ

ਤੁਹਾਡੇ ਤੋਂ ਦੁਨੀਆਂ ਕੰਬੂਗੀ ਦੱਸ
ਲੱਕ 28 ਵਾਲੀ.........

ਕਿਵੇਂ ਨਲੂਆ ਜੰਮੂਗੀ ।।

ਸ਼ੇਰਾਂ ਦੇ ਹੱਥ ਮੂੰਹ ਵਿੱਚ ਪਾ ਕੇ
ਦੱਸ ਪਾੜੂ ਕਿਹੜਾ ਜਵਾੜੇ
ਪਹਿਲਵਾਨ ਵੀ ਟਾਵੇਂ-ਟਾਵੇਂ
ਹੁਣ ਸੁੰਨੇ ਪਏ ਅਖਾੜੇ
ਜਿਹੜੇ ਡਾਈਟਿੰਗ ਕਰ-ਕਰ
ਜੰਮੇ
ਉਹੋਂ ਜਵਾਨੀ ਰੰਬੂਗੀ
ਦੱਸ ਲੱਕ 28 ਵਾਲੀ..........

ਕਿਵੇਂ ਨਲੂਆ ਜੰਮੂਗੀ ।।

ਧਰਮ ਦੇ ਨਾ ਅੱਜਕਲ੍ਹ ਇੱਥੇ

ਕਿਹੜਾ ਹੈ ਦੱਸ ਲੜਦਾ
ਕਰ ਅਰਦਾਸਾਂ ਦੱਸ ਦਓੁ

ਕਿਹੜਾ ਗਲ ਹਾਕਮ ਦਾ ਫੜਦਾ
ਕਾਬਲ ਤੱਕ ਹੁਣ ਪਹੁੰਚਣਾ ਔਖਾ

ਇਹੇ ਫੌਜ ਤਾਂ ਲਗਦਾ
ਇਥੇ ਹੀ ਹੰਬੂਗੀ
ਦੱਸ ਲੱਕ 28 ਵਾਲੀ.........................

ਕਿਵੇਂ ਨਲੂਆ ਜੰਮੂਗੀ ।।

ਨਾ ਬੋਲੀ - ਨਾ ਸੱਭਿਆਚਾਰ -

ਨਾ ਪਹਿਲਾ ਵਰਗੇ ਜੁੱਸੇ
ਅਮਰ ਵੇਲ ਨਾਲ ਯਾਰੀ ਲਾ ਕੇ

ਅਸੀ ਜੜ੍ਹਾ ਨਾਲ ਫਿਰਦੇ ਰੁੱਸੇ
ਸਾਡੇ ਗੱਭਰੂਓ ਮਟਿਆਰੋ

ਆਪਣੀ ਹੋਂਦ ਨੂੰ ਅੱਜ ਸੰਭਾਲੋਂ
ਜਦ ਅਣਖ਼ ਕੌਮ ਦੀ ਜਾਗੂ

ਇਹੇ ਹਨੇਰੀ ਠੰਮੂਗੀ
ਫਿਰ ਉਹਦੋਂ ਧੀ ਪੰਜਾਬ ਦੀ

ਮੁੜਕੇ ਨਲੂਆਂ ਜੰਮੂਗੀ।।
ਸਤਵੰਤ ਸਿੰਘ ਗਰੇਵਾਲ

Surrey, British Columbia

No comments: