ਨਜ਼ਰ
ਸਵੇਰੇ ਸਵੇਰੇ ਇੱਕ ਸੌਲਾ ਕੁ ਸਾਲ ਦਾ ਲੜਕਾ ਨਿੰਬੂ ਤੇ ਮਿਰਚਾ ਦੀਆਂ ਕਿੰਨੀਆਂ ਹੀ ਮਾਲਾਂ ਬਣਾਈ ਫਿਰਦਾ ਸੀ ਉਹ ਹਰ ਦੁਕਾਨ ਤੇ ਜਾਦਾ ਤੇ ਦੁਕਾਨ ਵਾਲੇ ਨੂੰ ਨਿੰਬੂ ਤੇ ਮਿਰਚ ਦੀ ਮਾਲਾਂ ਦਿਖਾਉਦਾ ਕੁਝ ਕੁ ਦੁਕਾਨਦਾਰਾਂ ਨੇ ਉਸ ਤੋ ਮਾਲਾਂ ਖਰੀਦ ਕੇ ਆਪਣੇ ਦਰਵਾਜੇ ਨਾਲ ਲਟਕਾ ਦਿੱਤੀਆ ਕਿ ਸਾਡੀ ਦੁਕਾਨ ਨੂੰ ਨਜ਼ਰ ਨਾ ਲੱਗੇ । ਕੁਝ ਕੁ ਸਮੇ ਬਾਅਦ ਉਹੀ ਲੜਕਾ ਮੈਨੂੰ ਫਿਰ ਬੱਸ ਸਟੈਡ ਤੇ ਮਿਲ ਗਿਆਂ ਜੌ ਆਪਣੀਆਂ ਬਾਕੀ ਬਚਦੀਆਂ ਮਾਲਾਂ ਗਿਣਕੇ ਹਿਸਾਬ ਲਗਾ ਰਿਹਾ ਸੀ ਕਿ ਇਹਨਾ ਨਿੰਬੂ ਤੇ ਮਿਰਚਾ ਤੇ ਸੌ ਰੁਪੈ ਤਾਂ ਲੱਗ ਗਏ ਸਨ ਬਾਕੀ ਮਿਹਨਤ ਵੀ ਹ ਗਈ ਪਰ ਵੱਟੇ ਸ਼ਿਰਫ ਪਜੰਹ ਰੁਪੈ ਨੇ ਅੱਜ ਤਾਂ ਪਤਾ ਨਹੀ ਕਿਸ ਦੀ ਨਜ਼ਰ ਲੱਗ ਗਈ ਉਹ ਇਸ ਤਰ੍ਹਾ ਬੌਲਦਾ ਮੈਨੂੰ ਸੁਣ ਰਿਹਾ ਸੀ ਮੈ ਸੌਚਿਆ ਕਿ ਇਸ ਦੀਆ ਇੱਕਠੀਆ ਇੰਨੀਆ ਮਾਲਾਂ ਤਾਂ ਇਸ ਨੂੰ ਨਜ਼ਰ ਤੌ ਬਚਾ ਨਹੀ ਸਕੀਆਂ ਕਿਉਕਿ ਨਾਲੇ ਏਕੇ ਵਿਚੱ ਬਰਕਤ ਹੁੰਦੀ ਹੈ ਉਹ ਦੁਕਾਨਾ ਤੇ ਟੰਗੀ ਇਕੱਲੀ ਇਕੱਲੀ ਮਾਲਾਂ ਕਿਵੇ ਦੁਕਾਨ ਨੂੰ ਨਜ਼ਰ ਤੋ ਬਚਾਏਗੀ ਮੈ ਸੌਚੀ ਪੈ ਗਿਆ ਸੀ।
****0****
ਜ਼ਮੀਰ
ਬੱਸ ਸਟੈਡ ਤੇ ਡੇਲੀ ਵਾਲੀਆਂ ਸਵਾਰੀਆਂ ਦੀ ਭੀੜ ਲੱਗੀ ਹੋਈ ਸੀ । ਉਹ ਆਪਣੀ ਡੇਲੀ ਵਾਲੀ ਬੱਸ ਨੂੰ ਉਡੀਕ ਰਹੀਆਂ ਸਨ ਇਨੇ ਨੂੰ ਇੱਕ ਰੋਡਵੇਜ ਦੀ ਬੱਸ ਆ ਗਈ ਕੁੱਝ ਸਵਾਰੀਆਂ ਉਸ ਞਿੱਚ ਚੜ੍ਹ ਗਈਆਂ ਮੈ ਵੀ ਉਹਨਾ ਞਿੱਚ ਹੀ ਸੀ ਬੱਸ ਚੱਲੀ ਤਾਂ ਕੰਡਕਟਰ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਕਿਵੇ ਇਹਨਾ ਲੋਕਾ ਦੀ ਦੌ ਦੌ ਰੁਪਿਆ ਪਿੱਛੇ ਜ਼ਮੀਰ ਮਰੀ ਹੋਈ ਏ । ਇਹ ਸਰਕਾਰੀ ਬੱਸ ਛੱਡਕੇ ਪਰਾਈਞੇਟ ਤੇ ਚੜਣਗੇ ਕਿਉਕਿ ਇਹਨਾ ਨੂੰ ਉਹ ਅੱਧੀ ਟਿਕਟ ਛੱਡ ਦਿੰਦੇ ਹਨ ਮੈ ਇਹ ਸੁਣਕੇ ਬੜਾ ਖੁਸ਼ ਹੋਇਆ ਕਿ ਇਹ ਸਰਕਾਰੀ ਖਜਾਨੇ ਬਾਰੇ ਕਿੰਨਾ ਸੋਚਦਾ ਏ ਬੰਦੇ ਹੌਣ ਤਾ ਇਹੋ ਜਿਹੇ ਪਰ ਇਹ ਧਾਰਨਾ ਮੋਰੀ ਗਲਤ ਨਿਕਲੀ ਜਦੋ ਉਹ ਟਿਕਟਾ ਕੱਟਣ ਲੱਗਾ ਤਾਂ ਉਸਨੇ ਨੇੜੇ ਦੀ ਕਿਸੇ ਸਵਾਰੀ ਨੂੰ ਟਿਕਟ ਨਾ ਦਿੱਤੀ ਤੇ ਪੈਸੇ ਪੂਰੇ ਲਏ ਜਦੋ ਕਿਸੇ ਨੇ ਟਿਕਟ ਮੰਗੀ ਤਾ ਬੋਲਿਆ ਟਿਕਟ ਤੇ ਚੜ੍ਹਕੇ ਜਾਣਾ ਏ ਚੁਪ ਚਾਪ ਬੈਠਾ ਰਹਿ ਮੇਰੀ ਜੁੰਮੇਵਾਰੀ ਆ ਇਹ ਸੁਣਕੇ ਮੈ ਸੋਚਣ ਲਈ ਮਜਬੂਰ ਹੋ ਗਿਆ ਕਿ ਜ਼ਮੀਰ ਕਿਸ ਦੀ ਮਰੀ ਹੋਈ ਏ ।
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
9878997607, 9041043511

No comments:
Post a Comment