ਮੈ ਪਰਵਾਨਾ ਹਾ
ਮੈ ਪਰਵਾਨਾ ਹਾ ਕੁਰਬਾਨ ਹੋਣਾ ਇਸ਼ਕ ਤੋ
ਤੂੰ ਵੀ ਬਲਦੀ ਰਹੀ ਸ਼ਮਾ ਦੀ ਤਰਾ
ਖੁਸ਼ੀਆ ਤਾ ਬੇਵਫ਼ਾ ਨੇ ਝੱਟ ਪੱਲਾ ਝਾੜ ਜਾਵਣ
ਤੂੰ ਸੰਗ ਰਹੀ ਹਸ਼ਰ ਤੀਕ ਗ਼ਮਾ ਦੀ ਤਰਾ
ਤੇਰੀ ਮੁੱਹਬਤ ਦਾ ਸਹਾਰਾ ਹੈ ਕੁੱਛ ਇਸ ਤਰਾ
ਮੇਰੇ ਜਿਸਮ ਅੰਦਰ ਆਓਦੇ-ਜਾਦੇ ਦਮਾ ਦੀ ਤਰਾ
ਮਹਿਲ ਮੁੱਹਬਤਾ ਦਾ ਨਾਹ ਇਹ ਢਹਿਣਾ
ਜੇ ਆਪਾ ਦੋਵੇ ਖੜੇ ਰਹੇ ਥੰਮਾ ਦੀ ਤਰਾ
ਖ਼ਾਵਬਾ ਇਸ਼ਕ ਅਸਮਾਨੀ ਉੱਡਾਰੀ ਹੈ ਭਰਨੀ
ਆਪਾ ਦੇਣਾ ਸਹਾਰਾ ਖੰਭਾ ਦੀ ਤਰਾ
ਮੈ ਪਰਵਾਨਾ ਹਾ ਕੁਰਬਾਨ ਹੋਣਾ ਇਸ਼ਕ ਤੋ
ਤੂੰ ਵੀ ਬਲਦੀ ਰਹੀ ਸ਼ਮਾ ਦੀ ਤਰਾ
email: bajwasukhwinder99@gmail.com
ਮੈ ਪਰਵਾਨਾ ਹਾ ਕੁਰਬਾਨ ਹੋਣਾ ਇਸ਼ਕ ਤੋ
ਤੂੰ ਵੀ ਬਲਦੀ ਰਹੀ ਸ਼ਮਾ ਦੀ ਤਰਾ
ਖੁਸ਼ੀਆ ਤਾ ਬੇਵਫ਼ਾ ਨੇ ਝੱਟ ਪੱਲਾ ਝਾੜ ਜਾਵਣ
ਤੂੰ ਸੰਗ ਰਹੀ ਹਸ਼ਰ ਤੀਕ ਗ਼ਮਾ ਦੀ ਤਰਾ
ਤੇਰੀ ਮੁੱਹਬਤ ਦਾ ਸਹਾਰਾ ਹੈ ਕੁੱਛ ਇਸ ਤਰਾ
ਮੇਰੇ ਜਿਸਮ ਅੰਦਰ ਆਓਦੇ-ਜਾਦੇ ਦਮਾ ਦੀ ਤਰਾ
ਮਹਿਲ ਮੁੱਹਬਤਾ ਦਾ ਨਾਹ ਇਹ ਢਹਿਣਾ
ਜੇ ਆਪਾ ਦੋਵੇ ਖੜੇ ਰਹੇ ਥੰਮਾ ਦੀ ਤਰਾ
ਖ਼ਾਵਬਾ ਇਸ਼ਕ ਅਸਮਾਨੀ ਉੱਡਾਰੀ ਹੈ ਭਰਨੀ
ਆਪਾ ਦੇਣਾ ਸਹਾਰਾ ਖੰਭਾ ਦੀ ਤਰਾ
ਮੈ ਪਰਵਾਨਾ ਹਾ ਕੁਰਬਾਨ ਹੋਣਾ ਇਸ਼ਕ ਤੋ
ਤੂੰ ਵੀ ਬਲਦੀ ਰਹੀ ਸ਼ਮਾ ਦੀ ਤਰਾ
****0****
ਬੱਸ ਵਾਲੀ ਬੇਬੇ
(ਕਹਾਣੀ)
ਬੱਸ ਅੱਡੇ ਤੇ ਆ-ਕੇ ਰੁੱਕੀ ਤਾ ਮੇਰੇ ਨਾਲ ਖਾਲੀ ਸੀਟ ਤੇ ਇੱਕ ਬਜ਼ੁਰਗ ਔਰਤ ਬਹਿ ਗਈ, ਚਿਹਰੇ ਤੇ ਝੂਰੜੀਆ ਜਿਵੇ ਲੀਕਾ ਖਿੱਚਿਆ ਹੋਣ | ਬਹਿੰਦਿਆ ਸਾਰ ਹੀ ਮੈਨੂੰ ਪੁੱਛਣ ਲੱਗੀ,"ਵੇ ਪੁੱਤ ਬੱਸ ਅੰਬਾਲੇ ਹੀ ਜਾਣੀ ਆ "

"ਹਾਂਜ਼ੀ ਅੰਬਾਲੇ ਹੀ ਜਾਏਗੀ" ਮੈ ਜਵਾਬ ਦਿਤਾ |
" ਦੁਨੀਆ ਦਾ ਤਾ ਆਵਾ ਹੀ ਊਤ ਗਿਆ,ਬਹੁਤੇ ਚਲਾਕ ਬਣਦੇ ਨੇ,ਮੈ ਅੱਖੀ ਦੁਨੀਆ ਵੇਖੀ ਆ "ਉਹ ਆਪਣੇ ਆਪ ਨਾਲ ਹੀ ਗੱਲਾ ਕਰ ਰਹੀ ਸੀ |
" ਬੇਬੇ ਕੁੱਝ ਕਿਹਾ ?" ਮੈ ਪੁਛਿਆ |ਓਹਨੁ ਬੜੇ ਧਿਆਨ ਨਾਲ ਮੇਰੇ ਵੱਲ ਵੇਖਿਆ, ਤੇ ਮੇਰੀ ਗੱਲ ਦਾ ਜਵਾਬ ਦਿੱਤੇ ਬਿਨਾ ਹੀ ਚੁੱਪ-ਚਾਪ ਬੈਠੀ ਰਹੀ, ਮੈ ਵੀ ਸ਼ੀਸ਼ੇ ਚੋ ਬਾਹਰ ਦਾ ਨਜ਼ਾਰਾ ਤੱਕਣ ਲੱਗਾ |
ਬੇਬੇ ਸਾਡੀ ਅਗਲੀ ਸੀਟ ਤੇ ਬੈਠੀਆ ਕੁੜੀਆ ਨੂੰ ਇੱਕ-ਟੁੱਕ ਵੇਖ ਰਹੀ ਸੀ, ਤੇ ਫੇਰ ਮੇਰੇ ਵੱਲ ਵੇਖ ਇਕ ਦਮ ਬੋਲੀ, "ਅੱਜਕਲ ਦੀਆ ਕੁੜੀਆ ਨੂੰ ਜੇ ਕਵੋ ਸਾਗ ਘੋਟਦੇ,ਮੈਨੂੰ ਨਹੀ ਘੋਟਣਾ ਆਉਦਾ, ਚਰਖ਼ਾ ਕੱਤਣਾ ਨਹੀ ਆਉਦਾ, ਤੱਕਲੇ ਤੰਦ ਪਾਉਣੀ ਨਹੀ ਆਉਦੀ, ਗਿੱਧੇ ਬੌਲੀ ਪਾਉਣੀ ਨਹੀ ਆਉਦੀ |" ਬੇਬੇ ਸਾਰਾ ਕੁੱਝ ਇਕੋ ਸਾਹ 'ਚ ਕਹਿ ਗਈ ਬੇਬੇ ਇਕ ਪਲ਼ ਲਈ ਚੁੱਪ ਸੀ ,ਪਰ ਚਿਹਰੇ ਤੇ ਰੋਣਕ ਤੇ ਅੱਖਾ 'ਚ ਚਮਕ ਸੀ ਜਿਵੇ ਕੁੱਝ ਗੁਜ਼ਰੇ ਪਲ਼ ਯਾਦ ਆ ਗਏ ਹੋਣ " ਵੇਲੇ ਤਾ ਸਾਡੇ ਹੁੰਦੇ ਸੀ ਉਹ ਜਵਾਨੀ ਵੇਲੇ...ਜਦੋ ਸੈਦੂ ਕੇ ਪਿੱਪਲੀ ਪੀਘਾ ਝੂਟਣੀਆ,ਚਰਖੇ ਕੱਤਣੇ ਲਾਲ ਹਰੇ ਗਲੋਟੇ ਲਾਓਣੇ,ਫੁੱਲਕਾਰੀਆ ਕੱਢਣੀਆ, ਵੇ ਪੁੱਤ ਕਿਤੋ ਲੱਭਣੇ ਆ ਉਹ ਦਿਨ....|" ਇਹ ਕਹਿੰਦਿਆ ਬੇਬੇ ਦੀਆ ਅੱਖਾ ਦੀ ਚਮਕ ਮੱਧਮ ਹੋ ਗਈ ਤੇ ਮੱਥੇ ਸੀ ਸੋਚ ਦੀਆ ਲਕੀਰਾ
"ਇਹ ਸੈਦੂ ਕੇ ਕਿਥੇ ਕੁ ਹੋਇਆ ?"ਮੈ ਬੇਬੇ ਨੂੰ ਉਦਾਸ ਵੇਖ ਪੁੱਛਿਆ
" ਵੇ ਪੁਤ ਇਥੇ-ਕਿਥੇ ਪਾਕਿਸਤਾਨ 'ਚ ਹੀ ਰਹਿ ਗਿਆ ਪਿੰਡ ਸੈਦੂ ਕੇ ਜ਼ਿਲਾ ਸਿਆਲਕੋਟ.."
" ਅੱਛਾ ਬੇਬੇ ਤੁਸੀ ਕਿੱਡੇ ਕੁ ਸੀ ਜਦੋ ਓਥੋ ਆਏ ?" ਮੈ ਉਤਸੁਕਤਾ ਨਾਲ ਪੁੱਛਿਆ
" ਵੇ ਪੁੱਤ ਤੇਰੇ ਵਾਂਗ..." ਬੇਬੇ ਨੇ ਜੋਸ਼ 'ਚ ਆ-ਕੇ ਕਿਹਾ ਪਰ ਫੇਰ ਬੇਬੇ ਗੰਭੀਰ ਹੋ ਗਈ ਤੇ ਚਿਹਰੇ ਦੀਆ ਲਕੀਰਾ ਹੋਰ ਵੀ ਗੂੜੀਆ ਹੋ ਗਈਆ
" ਵੇ ਪੁੱਤ ਬੇੜਾ ਗਰਕ ਕਰਤਾ ਦੇਸ਼ ਦਾ ਆ ਲੀਡਰਾ ਤੇ ਅੰਗਰੇਜ਼ਾ,ਸਾਰਾ ਟੱਬਰ ਖੈਰੂ-ਖੈਰੂ ਹੋ ਗਿਆ, ਹੱਸਦੇ ਖੇਡਦੇ ਚਿਹਰੇ ਗ਼ਮੀਆ 'ਚ ਬਦਲ ਗਏ ਚਿਹਰਿਆ ਦੀ ਲਾਲੀ ਪਤਾ ਨਹੀ ਕਿੱਥੇ ਉੱਡ ਗਈ,ਮੁਰਝਾਏ ਚਿਹਰੇ ਪੂਣੀਆ ਤੋ ਵੀ ਜਿਆਦਾ ਚਿੱਟੇ ਹੋ ਗਏ |" ਬੇਬੇ ਦੀਆ ਅੱਖਾ ਭਿੱਜ ਗਈਆ |
"ਭੁੱਖੇ ਬਲ਼ਦਾ ਦੇ ਗਲ਼ਾ ਤੇ ਟੱਬਰਾ ਦਾ ਭਾਰ,ਬਲ਼ਦਾ ਜੀਭਾ ਕੱਢ ਲਈਆ ਪਾਣੀ ਦੇ ਤ੍ਰਹਾਏ.........| ਬੇਬੇ ਚੁੱਪ ਕਰ ਗਈ ਤੇ ਮੈ ਬੇਬੇ ਦੇ ਚਿਹਰੇ ਤੋ ਗਵਾਚੀ ਰੋਣਕ ਲੱਭਦਾ ਰਿਹਾ |
ਬੇਬੇ ਅੱਖਾ ਪੂੰਝਦੀ ਬੋਲੀ,"ਬੰਦਾ-ਬੰਦਾ ਨਹੀ ਸ਼ੈਤਾਨ ਹੋ ਗਿਆ, ਲਹੂ ਨਾਲ ਲਿੱਬੜੇ ਗੱਡੇ...| ਬੇਬੇ ਅੱਗੇ ਬੋਲ ਨਾਹ ਸੱਕੀ ਤੇ ਅੱਖਾ 'ਚੋ ਗਲੈਡੂ ਡਿੱਗਣੇ ਸ਼ੁਰੂ ਹੋ ਗਏ,ਮੇਰਾ ਦਿਲ ਵੀ ਪਸੀਜ਼ ਗਿਆ |ਬੇਬੇ ਸਿਰ ਤੇ ਗ਼ਮਾ ਦੀ ਪੰਡ ਚੁੱਕੀ ਖੁਸ਼ੀਆ ਨੂੰ ਲੱਭ ਰਹੀ ਸੀ ਜੋ ਸੰਤਾਲੀ ਦੀ ਵੰਡ ਸਮੇ ਗਵਾਚ ਗਈਆ | ਮੇਰੀਆ ਅੱਖਾ ਨਮ ਸਨ, ਮੈਨੂੰ ਲੱਗਾ ਮੇਰੀ ਰੂਹ ਤੇ ਮੇਰੇ ਦਿਲ ਸੰਗ ਜਿਵੇ ਬੇਬੇ ਦੀ ਕੋਈ ਜਨਮ-ਜਨਮ ਦੀ ਸਾਝ ਹੋਵੇ | ਮੈ ਬੇਬੇ ਦੇ ਸੀਨੇ ਲੱਗ ਉੱਚੀ-ਉੱਚੀ ਰੌਣਾ ਚਾਹੁੰਦਾ ਸਾਂ,ਪਤਾ ਨਹੀ ਕਿਉ ? ਬੇਬੇ ਚੁੱਪ ਸੀ,ਪਰ ਹੌਕੇ ਚੁੱਪ ਨਹੀ ਸਨ | ਐਨੇ ਨੂੰ ਮੇਰਾ ਪਿੰਡ ਆ ਗਿਆ ਮੈ ਬੇਬੇ ਦੇ ਪੈਰੀ ਹੱਥ ਲਾਇਆ ਤਾ ਬੇਬੇ ਦੀਆ ਅੱਖਾ ਨਮ ਹੋ ਗਈਆ | ਮੈ ਭਿੱਜੇ ਮਨ ਨਾਲ ਬੱਸ ਤੋ ਥੱਲੇ ਉੱਤਰਿਆ ਮੈ ਓਹਨਾ ਚਿਰ ਬੱਸ ਨੂੰ ਵੇਖਦਾ ਰਿਹਾ ਜਿੰਨਾ ਚਿਰ ਮੇਰੀਆ ਅੱਖਾ ਤੋ ਓਹਲੇ ਨਾਹ ਹੋਈ | ਹੁਣ ਵੀ ਜਦੋ ਬੱਸ ਵਾਲੀ ਬੇਬੇ ਯਾਦ ਆਉਦੀ ਏ ਤਾ ਦਿਲ ਚੋ ਚੀਸਾ ਉੱਠਦੀਆ...
ਬਾਜਵਾ ਸੁਖਵਿੰਦਰ 9888272600" ਦੁਨੀਆ ਦਾ ਤਾ ਆਵਾ ਹੀ ਊਤ ਗਿਆ,ਬਹੁਤੇ ਚਲਾਕ ਬਣਦੇ ਨੇ,ਮੈ ਅੱਖੀ ਦੁਨੀਆ ਵੇਖੀ ਆ "ਉਹ ਆਪਣੇ ਆਪ ਨਾਲ ਹੀ ਗੱਲਾ ਕਰ ਰਹੀ ਸੀ |

1 comment:
wah! bakmaal....
Post a Comment