ਤਾਰੀ ਦੀ ਬੇਬੇ
ਜੰਝ ਚੜੀ ਸੀ
ਖੁਸ਼ੀਆਂ ਸੀ ,ਮੇਲਾ ਸੀ
ਰੋਣਕ ਬੜੀ ਸੀ
ਇੱਕ ਬੁਢੜੀ ਸਿਆਣੀ,
ਇੱਕ ਦਰਦ ਕਹਾਣੀ,
ਲੈ ਕੇ ਅੱਖਾਂ ਚ ਪਾਣੀ,
ਤਾਰੀ ਦੀ ਬੇਬੇ
ਸਭ ਤੋਂ ਪਿਛੇ ਖੜੀ ਸੀ,
ਮੈ ਬੜਾ ਸਮਝਾਇਆ
ਬੀਬੀ ਨਾ ਕਰ ਚੇਤੇ
ਕਹਿੰਦੀ ਦਸਵੀਂ ਵੀ ਦੋਨਾ ਨੇ
ਕੱਠਿਆਂ ਕਰੀ ਸੀ
ਮਾਸੀ ਵੀ ਆਈ
ਭੂਆ ਵੀ ਆਈ
ਇੱਕ ਰਿਸ਼ਤਾ ਲਿਆਈ
ਕੁੜੀ ਬੀ. ਏ. ਪੜੀ ਸੀ
ਕਹਿੰਦਾ ਕੀਤੀ ਅਰਦਾਸ
ਅਸਾਂ ਸਿਰੇ ਚੜਾਓਣੀ
ਮੋਤ ਵਿਆਹੁਣੀ
ਬਸ ਮੋਤ ਵਿਹਾਉਣੀ
ਬੜੀ ਕਰਦਾ ਅੜੀ ਸੀ
ਅੱਜ ਲੰਬੜਾਂ ਦੇ ਜੈਲੀ ਦੀ
ਜੰਝ ਚੜੀ ਸੀ
ਖੁਸ਼ੀਆਂ ਸੀ ,ਮੇਲਾ ਸੀ
ਰੋਣਕ ਬੜੀ ਸੀ
ਬਲਵਿੰਦਰ ਸਿੰਘ ਸਮੁੰਦਰੀਆ

1 comment:
Bhaji bahut sohna likhya aa. Nice i think main tuhannu jaanda haan. Tusi smundrhia school ch teacher ho ?
Post a Comment