Friday, 3 February 2012

ਜੱਸ ਚੌਧਰੀ

ਯਾਦਾਂ ਵਾਲੀ ਸੰਦੂਕ

ਤੇਰੀ ਯਾਦਾਂ ਵਾਲੀ ਸੰਦੂਕ ਮੈ ਅਕਸਰ ਖੋਲਦਾਂ ਰਹਿੰਦਾ ਹਾਂ
ਝੱਲਿਆਂ ਵਾਂਗਰ ਕੱਲਾ ਹੀ ਫਿਰ ਬੋਲਦਾ ਰਹਿੰਦਾਂ ਹਾਂ

ਤੇਰਾ ਦਿੱਤਾ ਛੱਲਾ ਵੀ ਕਈ ਬਾਤਾਂ ਪਾਂਉਦਾ ਏ
ਬੀਤਿਆ ਵੇਲਾ ਸੋਂਹ ਰੱਬ ਦੀ ਬੜਾ ਚੇਤੇ ਆਉਦਾਂ ਏ
ਬੰਦ ਕਰਕੇ ਅੱਖੀਆਂ ਬੀਤੇ ਵੇਲੇ ਟੋਲਦਾ ਰਹਿੰਦਾ ਹਾਂ
ਤੇਰੀ ਯਾਦਾਂ ਵਾਲੀ ਸੰਦੂਕ ਮੈਂ ਅਕਸਰ ਖੋਲਦਾ ਰਹਿੰਦਾ ਹਾਂ
ਝੱਲਿਆਂ ਵਾਂਗਰ ਕੱਲਾ............

ਦਿਲ ਦੇ ਤਖਤੇ ਜੜੀ ਤੇਰੀ ਤਸਵੀਰ ਪੁਰਾਣੀ ਏ
ਜਿੰਦ ਤੀਲਾ-ਤੀਲਾ ਅੱਖੀਆਂ ਵਿੱਚ ਬੱਸ ਖਾਰਾ ਪਾਣੀ ਏ
ਮਨ ਭਰਿਆ ਹੌਲਾ ਕਰਨ ਲਈ ਹੰਝੂ ਡੋਲਦਾ ਰਹਿੰਦਾ ਹਾਂ
ਤੇਰੀ ਯਾਦਾਂ ਵਾਲੀ ਸੰਦੂਕ ਮੈਂ ਅਕਸਰ ਖੋਲਦਾ ਰਹਿੰਦਾ ਹਾਂ
ਝੱਲਿਆਂ ਵਾਂਗਰ ਕੱਲਾ............

ਦਿਲ ਵਿੱਚ ਸਜਾਏ ਸੁਪਨੇ ਮੇਰੇ ਦੁਖੜੇ ਝਲਦੇ ਨੇ
ਬੜੇ ਚਾਵਾਂ ਨਾਲ ਸਜਾਏ ਸਭ ਸੁਪਨੇ ਜਲਦੇ ਨੇ
ਇਸ ਹਿਜਰ ਦੀ ਅੱਗ ਨੂੰ ਕਮਲੇ ਵਾਂਗਰ ਫੋਲਦਾ ਰਹਿੰਦਾ ਹਾਂ
ਤੇਰੀ ਯਾਦਾਂ ਵਾਲੀ ਸੰਦੂਕ ਮੈਂ ਅਕਸਰ ਖੋਲਦਾ ਰਹਿੰਦਾ ਹਾਂ
ਝੱਲਿਆਂ ਵਾਂਗਰ ਕੱਲਾ............

ਸਦਕੇ ਤੇਰੇ ਦਿਲ ਤੂੰ ਕਿੰਨਾ ਪੱਥਰ ਬਣਾ ਲਿਆ ਏ
ਕਿੰਝ ਬਚੀਏ ਤੇਰੀਆਂ ਯਾਦਾਂ ਤੋ ਜਿੰਨਾਂ ਜਿਸਮ ਨੂੰ ਖਾ ਲਿਆ ਏ
ਬੜਾ ਨਦਾਨ ਹਾਂ ਫਿਰ ਵੀ ਯਾਦਾਂ ਨੂੰ ਪੱਖੀਆਂ ਝੋਲਦਾ ਰਹਿੰਦਾ ਹਾਂ
ਤੇਰੀ ਯਾਦਾਂ ਵਾਲੀ ਸੰਦੂਕ ਮੈਂ ਅਕਸਰ ਖੋਲਦਾ ਰਹਿੰਦਾ ਹਾਂ
ਝੱਲਿਆਂ ਵਾਂਗਰ ਕੱਲਾ............

ਕੋਈ ਸ਼ਿਕਵਾ ਸੀ ਤਾਂ ਦਸਦੇ ਬੱਸ ਪਰਾਇਆ ਕਰਦੇ ਨਾਂ
ਚੰਦਰੇ ਦੁੱਖ-ਜੁਦਾਈਆਂ ਵਾਲੇ ਉਝ ਅਸੀ ਮੌਤ ਤੋ ਡਰਦੇ ਨਾਂ
ਏ ਕੀਮਤੀ ਜਵਾਨੀ ਜੁਦਾਈਆਂ ਦੇ ਵਿੱਚ ਰੋਲਦਾ ਰਹਿੰਦਾ ਹਾਂ
ਤੇਰੀ ਯਾਦਾਂ ਵਾਲੀ ਸੰਦੂਕ ਮੈਂ ਅਕਸਰ ਖੋਲਦਾ ਰਹਿੰਦਾ ਹਾਂ
ਝੱਲਿਆਂ ਵਾਂਗਰ ਕੱਲਾ............

ਜੱਸੀ ਕੁੱਕੜ-ਸੂੱਹੀਆ ਭੁੱਲੇ-ਵਿਸਰੇ ਰਾਵਾਂ ਜਿਹਾ ਜਾਪਦਾ ਏ
ਕਿੰਨੇ ਜਿਸਮ ਵਿੱਚ ਬਾਕੀ ਬਚਦੇ ਨੇ ਸਾਹਾਂ ਨੂੰ ਮਾਪਦਾ ਏ
ਅਪਣੀ ਜਿੰਦਗੀ ਵਿੱਚ ਉਦਾਸੀਆਂ ਦਾ ਰੰਗ ਘੋਲਦਾ ਰਹਿੰਦਾ ਹਾਂ
ਤੇਰੀ ਯਾਦਾਂ ਵਾਲੀ ਸੰਦੂਕ ਮੈਂ ਅਕਸਰ ਖੋਲਦਾ ਰਹਿੰਦਾ ਹਾਂ
ਝੱਲਿਆਂ ਵਾਂਗਰ ਕੱਲਾ............

ਜੱਸ ਚੌਧਰੀ 9988254689

1 comment:

Gaggi haibowalia said...

Nice veere. Keep it up.